ਕੈਲਗਰੀ (ਬਲਜਿੰਦਰ ਸੰਘਾ)-ਕੈਲਗਰੀ ਸ਼ਹਿਰ ਵਿਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਦਾ ਪੁਸਤਕ ਮੇਲਾ 29 ਅਗਸਤ ਦਿਨ ਬੁੱਧਵਾਰ ਤੋਂ 2 ਸਤੰਬਰ ਦਿਨ ਐਤਵਾਰ ਤੱਕ ਮਸ਼ਹੂਰ ਵੀਡਿਓ ਸਟੋਰ ਅਤੇ ਜਾਣੀ ਪਛਾਣੀ ਲੁਕੇਸ਼ਨ ਤਲਵੰਡੀ ਵੀਡਿਓ 842-5075 ਫਾਲਕਿਨਰਿੱਜ ਬੁਲੇਵਰਡ ਤੇ ਲੱਗਣ ਜਾ ਰਿਹਾ। ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਅਤੇ ਨਵੀਆਂ ਸਾਹਿਤਕ ਕਿਤਾਬਾਂ ਦੀ ਉਡੀਕ ਕਰ ਰਹੇ ਉਹਨਾਂ ਸਾਰੇ ਪਾਠਕਾ ਲਈ ਖੁਸ਼ਖਬਰੀ ਦੀ ਗੱਲ ਹੈ ਕਿ ਇਸ ਪੁਸਤਕ ਮੇਲੇ ਵਿਚ ਬਹੁਤ ਸਾਰੇ ਮਸ਼ਹੂਰ ਲੇਖਕਾਂ ਦੀਆਂ ਸਵੈ-ਜੀਵਨੀਆਂ, ਨਾਵਲ ,ਸ਼ਬਦ ਚਿੱਤਰ, ਕਹਾਣੀਆਂ, ਕਵਿਤਾਵਾਂ ਆਦਿ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਸਾਹਿਤਕ ਕਿਤਾਬਾਂ ਦਾ ਪ੍ਰਰਦਰਸ਼ਨ ਕੀਤਾ ਜਵੇਗਾ। ਚੇਤਨਾ ਪ੍ਰਕਾਸ਼ਨ ਦੇ ਸ਼ਤੀਸ਼ ਗੁਲਾਟੀ ਨੇ ਫੋਨ ਤੇ ਦੱਸਿਆ ਕਿ ਹੁਣ ਇਹ ਮੇਲਾ ਕੈਨੇਡਾ ਦੇ ਸ਼ਹਿਰ ਸਰੀ ਵਿਚ ਬੜੇ ਵਧੀਆ ਢੰਗ ਨਾਲ ਚੱਲ ਰਿਹਾ ਹੈ। ਇਸ ਮੇਲੇ ਵਿਚ ਹਰ ਤਰ੍ਹਾਂ ਦੀਆਂ ਸਾਹਿਤਕ ਪੁਸਤਕਾਂ ਦਾ ਇਕ ਵੱਡਾ ਭੰਡਾਰ ਪਾਠਕਾਂ ਲਈ ਉਪਲਬੱਧ ਹੈ ਤੇ ਪਾਠਕਾਂ ਦਾ ਉਤਸ਼ਾਹ ਵੀ ਪਹਿਲਾ ਨਾਲੋਂ ਵੱਧ ਹੈ। ਪੰਜਾਬੀ ਅਬਾਦੀ ਪੱਖੋਂ ਵਿਕਸਤ ਹੋ ਚੁੱਕੇ ਅਤੇ ਸਾਹਿਤਕ ਹਲਕਿਆਂ ਵਿਚ ਚੰਗਾ ਨਾਮ ਰੱਖਣ ਵਾਲੇ ਸ਼ਹਿਰ ਕੈਲਗਰੀ ਦੇ ਲੋਕ ਵੀ ਕਾਫੀ ਸਮੇਂ ਤੋਂ ਇਸ ਪੁਸਤਕ ਮੇਲੇ ਦੀ Aਡੀਕ ਕਰ ਹਨ। ਚੇਤਨਾ ਪ੍ਰਕਾਸ਼ਨ ਲੁਧਿਆਣਾ ਇਸ ਗੱਲ ਲਈ ਵਧਾਈ ਦਾ ਪਾਤਰ ਹੈ ਜੋ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਲਈ ਬਹੁਤ ਹੀ ਸਸਤੇ ਮੁੱਲ ਤੇ ਉਹਨਾਂ ਦੇ ਘਰਾਂ ਤੱਕ ਸਾਹਿਤ ਪਹੁੰਚਣ ਦਾ ਕੰਮ ਕਰਦਾ ਹੈ। ਹੋਰ ਜਾਣਕਾਰੀ ਲਈ ਤੁਸੀ ਤਲਵੰਡੀ ਵੀਡਿਓ ਸਟੋਰ ਤੇ ਜਾਂ ਕਿਸੇ ਵਿਸ਼ੇਸ਼ ਕਿਤਾਬ ਬਾਰੇ ਜਾਨਣ ਲਈ ਜਾਂ ਮੰਗਵਾਉਣ ਲਈ ਚੇਤਨਾ ਪ੍ਰਕਾਸ਼ਨ ਦੇ ਸਤੀਸ਼ ਗੁਲਾਟੀ ਨਾਲ 1778-875-2026 ਤੇ ਸਪੰਰਕ ਕਰ ਸਕਦੇ ਹੋ।