Get Adobe Flash player

ਬਲਜਿੰਦਰ ਸੰਘਾ – ਕਲਚਰਲ ਗਤੀਵਿਧੀਆਂ ਦਾ ਕੇਂਦਰ ਬਣ ਰਹੇ ਕੇਨੇਡਾ ਦੇ ਸ਼ਹਿਰ ਕੈਲਗਰੀ ਵਿਚ ਜਿੱਥੇ ਬਹੁਤ ਸਾਰੀਆਂ ਫਿਲਮਾਂ ਦੀ ਸੂਟਿੰਗ ਸਮੇਂ-ਸਮੇਂ ਹੁੰਦੀ ਰਹਿੰਦੀ ਹੈ ਇਸੇ ਕੜੀ ਨੂੰ ਅਗਾਹ ਤੋਰਦਿਆਂ ਅੱਜਕੱਲ ਕੈਲਗਰੀ ਵਿਚ ਵੱਖ-ਵੱਖ ਲੁਕੇਸ਼ਨਾਂ ਤੇ ਗਾਇਕ ਅਤੇ ਗੀਤਕਾਰ ਬਲਵੀਰ ਗੋਰੇ ਦੀ ਨਵੀ ਆ ਰਹੀ ਸੀਡੀ ਦੇ ਗੀਤਾਂ ਦੇ ਵੀਡਿਓ ਦੇ ਫਿਲਮਾਕਣ ਦਾ ਕੰਮ ਜੋਰ-ਸ਼ੋਰ ਨਾਲ ਚੱਲ ਰਿਹਾ ਹੈ। ਸੋਲਾਂ ਆਨੇ ਸੀਡੀ ਦਾ ਗੀਤ ‘ਦਾਰੂ’ ਜੋ ਕਿ ਇਕ ਮਨੋਰੰਜਕ ਅਤੇ ਸਿੱਖਿਆਦਾਇਕ ਗੀਤ ਹੈ ਦੀ ਵੀਡੀਓ ਦੇ ਕਈ ਸੀਨ ਪਿਛਲੇ ਹਫਤੇ ਵੱਖ-ਵੱਖ ਲੁਕੇਸ਼ਨਾਂ ਤੇ ਸ਼ੂਟ ਕੀਤੇ ਗਏ। ਜਿਸ ਵਿਚ ਮਾਡਲਿੰਗ ਦਾ ਰੋਲ ਨੌਜਵਾਨ ਤਰਨ ਰੰਧਾਵਾ ਅਤੇ ਐਕਟਰਿਸ ਜਸਵੀਰ ਵੱਲੋਂ ਅਤੇ ਹੋਰ ਬਹੁਤ ਸਾਰੇ ਸਾਈਡ ਰੋਲ ਦੇ ਕਲਾਕਾਰਾਂ ਦੇ ਸੀਨ ਫਿਲਮਾਏ ਗਏ। ਡਾਇਰੈਕਸ਼ਨ ਦਾ ਕੰਮ ਬੀ ਐਡ ਬੀ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਕੈਮਰਾ ਮੈਨ ਅਮਨ ਦੀ ਅਗਵਾਈ ਵਿਚ ਆਲਾ ਦਰਜੇ ਦੇ ਵੀਡਿਓ ਕਲਿੱਪ ਕੈਮਰੇ ਵਿਚ ਕੈਦ ਕੀਤੇ ਜਾ ਰਹੇ ਹਨ। ਜਿੱਥੇ ਪੁਰਾਣੇ ਕਲਾਕਾਰ ਇਸ ਵੀਡਿਓ ਦਾ ਹਿੱਸਾ ਹਨ ਉੱਥੇ ਨਵੇਂ ਚਿਹਰਿਆਂ ਨੂੰ ਮੋਕਾ ਪ੍ਰਦਾਨ ਕੀਤਾ ਗਿਆ ਹੈ ਜੋ ਭਵਿੱਖ ਦੇ ਵਧੀਆਂ ਮਾਡਲ ਬਣਨ ਦੀ ਯੋਗਤਾ ਰੱਖਦੇ ਹਨ। ਵੀਡਿਓ ਸਕ੍ਰਿਪਟ ਲੇਖਕ ਬਲਜਿੰਦਰ ਸੰਘਾ ਵੱਲੋਂ ਤਿਆਰ ਕੀਤੀ ਗਈ ਹੈ। ਅਗਸਤ ਦੇ ਅਖੀਰ ਵਿਚ ਇਸ ਸੀਡੀ ਨੂੰ ਦੁਨੀਆਂ ਵਿਚ ਵਸਦੇ ਪੰਜਾਬੀਆਂ ਦੀ ਕਚਿਹਰੀ ਵਿਚ ਰੀਲੀਜ਼ ਕਰ ਦਿੱਤਾ ਜਾਵੇਗਾ। ਵੀਡਿਓ ਸੀਨਾਂ ਤੋਂ ਸਤੁੰਸ਼ਟ ਬਲਵੀਰ ਗੋਰੇ ਨੇ ਦੱਸਿਆ ਕਿ ਕੁਲਾਰ ਇੰਟਰਟੇਨਰ ਵੱਲੋਂ ਰੀਲੀਜ਼ ਹੋਣ ਵਾਲੀ ਇਸ ਸੀਡੀ ਤੋਂ ਉਹਨਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਆਸ ਹੈ।