ਚਰਚਾ ਕਰਤਾ -ਬਲਜਿੰਦਰ ਸੰਘਾ (1403-680-3212)
ਕਹਾਣੀ ਸੰਗ੍ਰਹਿ -ਤਰੇੜਾਂ
ਲੇਖਕ – ਜੋਰਾਵਰ ਸਿੰਘ ਬਾਂਸਲ
ਪ੍ਰਕਾਸ਼ਕ – ਚੇਤਨਾ ਪ੍ਰਕਾਸ਼ਨ ,ਪੰਜਾਬੀ ਭਵਨ,ਲੁਧਿਆਣਾ
ਮੁੱਲ -200 ਰੁਪਏ (10 ਡਾਲਰ ਕੈਨੇਡੀਅਨ)
ਜ਼ੋਰਾਵਰ ਸਿੰਘ ਬਾਂਸਲ ਪਰਵਾਸੀ ਕਹਾਣੀਕਾਰਾਂ ਵਿਚ ਬੜੀ ਜਲਦੀ ਨਾਲ ਉੱਭਰ ਰਿਹਾ ਕਹਾਣੀਕਾਰ ਹੈ,ਉਹ ਦਿਲ ਤੋਂ ਕਹਾਣੀ ਲਿਖਣੀ ਸ਼ੁਰੂ ਕਰਦਾ ਹੈ ਤੇ ਪਰਵਾਰਕ ਮਸਲਿਆਂ ਰਾਹੀ ਲੋਕ-ਦਿਲਾਂ ਦੀ ਗੱਲ ਕਰਦਾ ਬੜੇ ਭਾਵੁਕ ਤੇ ਸੰਜੀਦਾ ਢੰਗ ਨਾਲ ਅਖੀਰ ਵੱਲ ਵੱਧਦਾ ਹੈ । ਤਰੇੜਾਂ ਉਸਦਾ ਪਲੇਠਾ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਕੁਲ 11 ਕਹਾਣੀਆਂ ਹਨ,ਪਹਿਲੀ ਕਹਾਣੀ ‘ਸ਼ਾਬਸ਼ ਬੇਟਾ’ ਤੋਂ ਲੈਕੇ ਅਖੀਰਲੀ ਕਹਾਣੀ ਵਾਰਿਸ ਤੱਕ ਸਾਰੀਆ ਕਹਾਣੀਆਂ ਮੁੱਖ ਤੌਰ ਤੇ ਪਰਵਾਰਕ ਮਸਲਿਆ ਤੋਂ ਸੁæਰੂ ਹੁੰਦਿਆਂ ਹੋਇਆ ਸਮਾਜ ਦੇ ਕਈ ਗੰਭੀਰ ਵਿਸ਼ੇ ਬਿਆਨ ਕਰਦੀਆਂ ਹਨ ਮਸਲਨ ਪਰਵਾਰਕ ਜਿੰæਦਗੀ ਦਾ ਉੱਚਾ-ਨੀਵਾਪਣ ਸਮਾਜਿਕ ਜ਼ਿੰਦਗੀ ਨੂੰ ਕਿਵੇ ਪ੍ਰਭਾਵਿਤ ਕਰਦਾ ਹੈ ,ਇਸ ਕਹਾਣੀ ਸੰਗ੍ਰਹਿ ਦੀ ਟਾਇਟਲ ਕਹਾਣੀ ‘ਤਰੇੜਾਂ’ ਇਸ ਤੱਥ ਨੂੰ ਬੜੇ ਸਵੇਦਨਸ਼ੀਲ ਤੇ ਮਾਨਸਿਕ ਤਰਕ ਦੇ ਅਧਾਰਿਤ ਬਿਆਨ ਕਰਦੀ ਹੈ ਕਿ ਪਰਵਾਰਕ ਜ਼ਿੰਦਗੀ ਵਿਚ ਨਿੱਕੀ-ਨਿੱਕੀ ਮਾਣ- ਮਰਿਆਦਾ,ਸਵਾ-ਅਭਿਮਾਨ,ਈਰਖਾਂ ਕਿਵੇ ਦੂਰੀਆਂ ਪੈਦਾ ਕਰਦੀ ਹੈ ਤੇ ਜੇ ਕਿਤੇ ਇਹ ਨੂੰਹ-ਸੱਸ ਦਾ ਰਿਸ਼ਤਾ ਹੋਵੇ ਤਾਂ ਇਹ ਦੂਰੀ ਕਦੇ ਨਹੀਂ ਮਿਟਦੀ । ਪਰ ਇਸ ਕਹਾਣੀ ਦਾ ਰੋਚਕ ਪੱਖ ਇਹ ਹੈ ਕਿ ਕਈ ਵਾਰ ਦੋਹਾ ਵਿਰੋਧੀ ਧਿਰਾ ਦੀ ਸਾਂਝੀ ਲੋੜ ਤੀਸਰੀ ਧਿਰ ਕੋਲ ਇਕ ਮੇਲ ਬਣਕੇ ਉੱਭਰਦੀ ਹੈ ਪਰ ਸਵਾਰਥ ਜਾਂ ਸਾਝ ਪੂਰੀ ਹੋਣ ਤੇ ਮੁੜ ਪਹਿਲਾ ਵਾਲੀ ਸਥਿਤੀ ਬਣ ਜਾਂਦੀ ਹੈ।
ਇਸ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ‘ਸ਼ਾਬਾਸ਼ ਬੇਟਾ’ ਇਹ ਗੰਭੀਰ ਸੰਦੇਸ਼ ਦਿੰਦੀ ਹੈ ਜੋ ਕੇ ਅੱਜ ਦੇ ਸਮੇਂ ਦੀ ਪਹਿਲੀ ਲੋੜ ਹੈ ਕਿ ਮਾਪੇ ਬੱਚੇ ਦੀ ਰੁਚੀ ਪਛਾਨਣ । ਪਰ ਅੱਜ ਦੀ ਤੇਜ-ਤਰਾਰ, ਕੰਪੀਟੀਸ਼ਨ,ਈਰਖਾ ਤੇ ਰਿਸ਼ਤੇਦਾਰਾਂ ਤੇ ਆਢ-ਗੁਆਂਢ ਦੇ ਨਾਲ ਚਲਦੀ ਗੁੱਝੀ ਮੁਕਾਬਲੇਬਾਜ਼ੀ ਨਾਲ ਭਰੀ ਜ਼ਿੰਦਗੀ ਦਾ ਸ਼ਿਕਾਰ ਬੱਚੇ ਵੀ ਹੋ ਰਹੇ ਹਨ ਜੇ ਕਿਸੇ ਫੈਮਲੀ ਦੇ ਘੇਰੇ ਵਿਚ ਆਉਣ ਵਾਲ ਕੋਈ ਬੱਚਾ ਡਾਕਟਰ ,ਪਾਈਲਾਟ ਜਾਂ ਇੰਜੀਨੀਅਰ ਬਣਦਾ ਹੈ ਤੇ ਜਾਂ ਕਿਸੇ ਪਿਤਾ ਪੁਰਖੀ ਬਿਜਨਸ ਵਿਚ ਹੋਰ ਕਾਮਯਾਬੀ ਕਰਦਾ ਹੈ ਤਾਂ ਉਹ ਫੈਮਲੀ ਵੀ ਆਪਣੇ ਬੱਚੇ ਨੂੰ ਇਸੇ ਰੂਪ ਵਿਚ ਦੇਖਣ ਲੱਗਦੀ ਹੈ ਚਾਹੇ ਉਹਨਾਂ ਦੇ ਘਰ ਦੇ ਹਲਾਤ ਤੇ ਬੱਚੇ ਦੀ ਮਾਨਸਿਕ ਰੁਚੀ ਕਿਸੇ ਹੋਰ ਖੇਤਰ ਵਿਚ ਹੋਵੇ,ਹਰ ਕੋਈ ਇੰਜਨੀਅਰ ਜਾਂ ਪਾਇਲਟ ਨਹੀ ਬਣ ਸਕਦਾ ਇਸ ਤੋਂ ਬਿਨਾਂ ਵੀ ਬਹੁਤ ਖੇਤਰ ਹਨ ਜਿਸ ਵਿਚ ਬੱਚੇ ਆਪਣਾ ਤੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਦੇ ਹਨ। ਮੁੱਖ ਤੌਰ ਤੇ ਲੇਖਕਾਂ ਦੇ ਹੱਕ ਦੀ ਕਹਾਣੀ ਹੈ। ਕਹਾਣੀ ‘ਮਹਿਕ’ ਇਸ ਤੱਥ ਦੇ ਅਧਾਰਿਤ ਹੈ ਕਿ ਹਰੇਕ ਮਨੁੱਖ ਦੀ ਆਪਣੀ-ਆਪਣੀ ਮਾਨ-ਮਰਿਆਦਾ ਹੁੰਦੀ ਤੇ ਉਹ ਇਸ ਅਨੁਸਾਰ ਹੀ ਆਪਣਾ ਮਾਨ-ਸਨਮਾਨ ਕਾਇਮ ਰੱਖਣਾ ਚਾਹੁੰਦਾ ਹੈ ਤੇ ਜਦੋ ਕਿਸੇ ਦਾ ਮਾਨ-ਸਨਮਾਨ ਟੁੱਟਦਾ ਹੈ ਤਾਂ ਇੱਥੇ ਵੀ ਹਰ ਮਨੁੱਖ ਦੇ ਆਪਣੇ-ਆਪਣੇ ਅਹਿਸਾਸ ਹੁੰਦੇ ਹਨ ਤੇ ਇਹਨਾਂ ਹੀ ਅਹਿਸਾਸਾਂ ਦੀ ਗੱਲ ਕਰਦੀ ਹੈ ਕਹਾਣੀ ਮਹਿਕ,ਕਿਉਕਿ ਸਮੇਂ ਦੇ ਨਾਲ-ਨਾਲ ਕਹਾਣੀ ਕਹਿਣ ਵਿਚ ਵੀ ਤਬਦੀਲੀ ਆAੁਂਦੀ ਰਹਿੰਦੀ ਹੈ ਤੇ ਹੁਣ ਇਹ ਵੀ ਕਿਹਾ ਜਾਂਦਾ ਹੈ ਕਿ ਕਹਾਣੀ ਵਿਚ ਘਟਨਾ ਤੇ ਪਾਤਰ ਉਨਾਂ ਮਹੱਤਵ ਨਹੀਂ ਰਖਦੇ ਜਿੰਨਾਂ ਕਿ ਅਹਿਸਾਸ , ਇਹ ਕਹਾਣੀ ਵੀ ਅਹਿਸਾਸ ਤੇ ਜ਼ੋਰ ਦਿੰਦੀ ਹੈ ,ਮੇਰੇ ਹਿਸਾਬ ਨਾਲ ਏਦਾਂ ਦੀ ਕਹਾਣੀ ਲਿਖਣੀ ਬਹੁਤ ਕਠਿਨ ਹੈ ਕਿਉਕਿ ਜਿਵ -ਜਿਵੇ ਕਥਾਕਾਰਾਂ ਦਾ ਕਥਾਂ ਵਿਚ ਅਹਿਸਾਸ ਵੱਲ ਧਿਅਨ ਵਧ ਰਿਹਾ ਹੈ ਕਹਾਣੀ ਦੀ ਸਿਲ਼ਪਕਾਰੀ ਤੇ ਪਾਤਰਾਂ ਦਾ ਮਹੱਤਵ ਘਟ ਰਿਹਾ ਹੈ ਪਰ ਇਸਦੇ ਬਾਵਜ਼ੂਦ ਵੀ ਇਹ ਕਹਾਣੀ ਪਾਠਕ ਨੂੰ ਨਾਲ ਤੌਰ ਲੈਦੀ ਹੈ ।’ਉਹ ਕੌਣ ਸਨ’ ਕਹਾਣੀ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਬਿਆਨ ਕਰਦੀ ਹੈ ਕਿ ਧਾਰਮਿਕ ਭਾਵਨਾਵਾਂ ਨਾਲ ਭੜਕਾਏ ਦੰਗੇ ਅਸਲ ਵਿਚ ਧਾਰਿਮਕ ਦੰਗੇ ਨਹੀਂ ਹੁੰਦੇ ਬਲਕਿ ਉਹ ਭੀੜ ਜੋ ਇਸ ਵਹਿਸ਼ੀਅਤ ਦਾ ਨੰਗਾ-ਨਾਚ ਨੱਚਦੀ ਹੈ ਅਸਲ ਵਿਚ ਇਨਸਾਨੀਅਤ ਵਿਰੋਧੀ ਹੁੰਦੀ ਹੈ ।ਪਰ ਇਥੇ ਇਸ ਗੱਲ ਦਾ ਅਹਿਸਾਸ ਵੀ ਹੁੰਦਾ ਹੈ ਕਿ ਕਿੰਨੀ ਤਰਾਸਦੀ ਦੀ ਗੱਲ ਹੈ ਕਿ ਕਿਸੇ ਵੀ ਧਰਮ ਦੇ ਆਗੂ ਅਜੇ ਤੱਕ ਇਹ ਗੱਲ ਮਨੁੱਖਤਾ ਦੇ ਹਿਰਦੇ ਤੇ ਨਹੀਂ ਉਲੀਕ ਸਕੇ ਕਿ ਧਰਮ ਇਨਸਾਨੀਅਤ ਦੀ ਕਦਰ ਕਰਦੇ ਹਨ ,ਹਰ ਇਨਸਾਨ ਦੇ ਖੂਨ ਦਾ ਰੰਗ ਲਾਲ ਹੈ । ਇਸੇ ਗੱਲ ਦੀ ਘਾਟ ਕਰਕੇ ਹਰ ਜਗ੍ਹਾਂ ਦੰਗੇ ਹੋ ਰਹੇ ਨੇ। ਲਾਲ ਰੰਗ ਦਾ ਖੂਨ ਧਾਰਮਿਕ ਤੌਰ ਤੇ ਕਈ ਰੰਗਾਂ ਦਾ ਬਣ ਚੁੱਕਾ ਹੈ।
‘ਸੱਧਰਾ’ ਕਹਾਣੀ ਸਮਾਜਿਕ ਜ਼ਿੰਮੇਵਾਰੀਆ ਦਾ ਅਹਿਸਾਸ ਹੈ ਤੇ ਇਹ ਅਹਿਸਾਸ ਜਦੋ ਜਾਗਦਾ ਹੈ ਤਾ ਮਾਨਸਿਕ ਤੌਰ ਤੇ ਟੁੱਟੇ ਰਿਸ਼ਤੇ ਵੀ ਦੁਬਾਰਾ ਅਪਣੱਤ ਨਾਲ ਭਰ ਜਾਂਦੇ ਹਨ ,ਹੋਰ ਅਨੇਕਾਂ ਨਿੱਕੇ-ਨਿੱਕੇ ਅਹਿਸਾਸਾਂ ਦੀ ਗੱਲ ਕਰਦੀ ਇਹ ਕਹਾਣੀ ਇਹ ਵੀ ਬਿਆਨ ਕਰਦੀ ਹੈ ਕਿ ਮਨੁੱਖ ਆਪਣੇ ਅਹਿਸਾਨਾਂ ਦਾ ਮੁੱਲ ਹਮੇਸ਼ਾਂ ਵੱਟਣਾ ਚਾਹੁੰਦਾ ਹੈ ਜਿਵੇ ਇਸ ਕਹਾਣੀ ਦਾ ਪਾਤਰ ਬਲਜੀਤ ਕਹਿੰਦਾ ਹੈ ‘ ਮੈਂ ਘਰ ਵਾਲਿਆ ਦੀ ਨਜ਼ਰ ਵਿਚ ਚੰਗਾ ਬਣਨ ਲਈ ਖੇਤਾਂ ਵਿਚ ਪਾਪਾ ਨਾਲ ਸਾਰਾ ਕੰਮ ਕਰਵਾਉਦਾ ਤੇ ਮੰਮੀ ਦੀ ਵੀ ਹਰ ਗੱਲ ਮੰਨਦਾ ਤਾਂ ਕਿ ਸਮਾਂ ਆਉਣ ਤੇ ਜਦੋਂ ਕਵਿਤਾ ਬਾਰੇ ਘਰ ਵਿਚ ਗੱਲ ਹੋਏ ਤਾਂ ਘਰ ਵਾਲੇ ਆਪਣੇ ਨੇਕ ਤੇ ਸਾਊ ਮੁੰਡੇ ਦਾ ਦਿਲ ਨਾਂ ਤੋੜਨ’,ਸੋ ਮਨੁੱਖ ਦੀ ਦਿਲੀ ਲੋੜ ਜਾ ਰਿਸ਼ਤਾ ਮਨੁੱਖ ਤੋਂ ਕੀ-ਕੀ ਕਰਵਾਉਦਾ ਹੈ ਇਹ ਇਸ ਕਹਾਣੀ ਵਿਚ ਬਹੁਤ ਬਰੀਕੀ ਨਾਲ ਬਿਆਨ ਕੀਤਾ ਗਿਆ ਹੈ,ਅਸਲ ਵਿਚ ਇਹ ਕਹਾਣੀ ਸਮਾਜਿਕ ਰਿਸ਼ਤਿਆ ਦੇ ਉਸ ਪੱਖ ਦੀ ਕਹਾਣੀ ਹੈ ਜਦੋਂ ਮਨੁੱਖ ਦੇ ਹਿਰਦੇ ਵਿਚ ਦਿਲ ਦੇ ਰਿਸ਼ਤੇ ਸਮੇਂ ਦੇ ਬਦਲਣ ਨਾਲ ਬਦਲ ਤਾਂ ਨਹੀਂ ਸਕਦੇ ਪਰ ਉਹਨਾਂ ਨੂੰ ਛੱਡਣ ਦਾ ਇਰਾਦਾ ਖੁਦ ਉਸ ਦਿਲ ਦੁਆਰਾ ਕੀਤਾ ਜਾਂਦਾ ਹੈ ਜੋ ਕਦੇ ਉਹਨਾਂ ਰਿਸ਼ਤਿਆਂ ਨੂੰ ਨਿਭਾਉਣ ਲਈ ਆਪਾ ਵਾਰਨ ਦੀ ਹਾਮੀ ਭਰਦਾ ਹੈ।ਇਹ ਕਹਾਣੀ ਅਸਲ ਵਿਚ ਪਿਆਰ ਦੇ ਸ਼ੁਦਾਈ ਲੋਕਾਂ ਦੇ ਦਿਲ ਨੂੰ ਹਿੱਟ ਕਰਦੀ ਕਹਾਣੀ ਹੈ ਤੇ ਸਮਾਜ ਨਾਲ ਸਮਝੋਤਾ ਹੈ,ਯਥਾਰਥ ਦਾ ਪ੍ਰਭਾਵ ਹੋਣ ਕਰਕੇ ਯਥਾਰਥਵਾਦੀ ਕਹਾਣੀ ਹੈ।
‘ਵਾਰਿਸ’ ਕਹਾਣੀ ਇਸ ਪਦਾਰਥਵਾਦੀ ਤੇ ਤੇਜ-ਤਰਾਰ ਯੁੱਗ ਵਿਚ ਭੱਜ ਰਹੇ ਲੋਕਾਂ ਦੇ ਚਿੱਟੇ ਹੋ ਰਹੇ ਖੂਨ ਦੀ ਗੱਲ ਕਰਦੀ ਹੈ ਤੇ ਨਾਲ ਹੀ ਇਸਦਾ ਵਿਰੋਧਾਭਾਸ ਸਿਰਜਦੀ ਹੋਈ ਬਰਾਬਰ ਲਾਲ ਰੰਗ ਦੇ ਖੂਨ ਦੀ ਹਾਜਰæੀ ਲਵਾਉਦੀ ਹੈ,ਸਮੇਂ ਦੇ ਨਾਲ ਬਹੁਤ ਕੁਝ ਬਦਲ ਰਿਹਾ ਹੈ ਤੇ ਹੁਣ ਪੰਜਾਬ ਦੇ ਪਿੰਡਾਂ ਦੇ ਵੀ ਹਲਾਤ ਇਹ ਹਨ ਕਿ ਵੱਡੇ-ਵੱਡੇ ਪਰਿਵਾਰ ਖਤਮ ਹੋ ਗਏ ਹਨ ਬਜੁਰਗਾਂ ਦੀ ਝੇਪ ਤੇ ਉਹਨਾਂ ਦਾ ਆਦਰ-ਮਾਨ ਕਰਨਾ ਤਾਂ ਦੂਰ ਦੀ ਗੱਲ ਬੱਚੇ ਪੈਰਾਂ ਤੇ ਖੜੇ ਹੁੰਦਿਆਂ ਹੀ ਉਹਨਾਂ ਨੂੰ ਆਪਣੇ ਤੇ ਬੋਝ ਸਮਝਣ ਲੱਗ ਜਾਂਦੇ ਹਨ ਇਸੇ ਸਥਿਤੀ ਨੂੰ ਸਿਰਜਦੀ ਹੈ ਇਹ ਕਹਾਣੀ, ਜਦੋਂ ਕੋਈ ਪੁੱਤਰ ਆਪਣੇ ਬਜ਼ੁਰਗ ਬਾਪ ਨੂੰ ਆਥਣ ਦੇ ਸਮੇਂ ਇਕ ਬੱਸ ਵਿਚ ਬਿਠਾਕੇ ਉੱਥੋ ਖਿਸਕ ਜਾਂਦਾ ਹੈ,ਉਸੇ ਬੱਸ ਵਿਚ ਸਵਾਰ ਕਹਾਣੀ ਦੀ ਨਾਇਕਾ ਸਿਮਰਨ ਉਸ ਬਜ਼ੁਰਗ ਨੂੰ ਆਪਣੇ ਘਰ ਲੈ ਆਉਂਦੀ ਹੈ, ਪਰ ਕਹਾਣੀ ਦਾ ਮੈਸੇਜ ਥੋੜਾ ਦਬ ਜਾਂਦਾ ਹੈ ਜਦੋਂ ਸਿਮਰਨ ਉਸ ਬਜੁæਰਗ ਨੂੰ ਆਪਣੇ ਮੋਏ ਹੋਏ ਪਾਪਾ ਦੇ ਰੂਪ ਵਿਚ ਦੇਖਦੀ ਹੈ ਤੇ ਇਸ ਤਰ੍ਹਾਂ ਅਹਿਸਾਸ ਹੁੰਦਾ ਹੈ ਕਿ ਮਨੁੱਖ ਦਾ ਖੂਨ ਅੱਜ ਦੇ ਯੁੱਗ ਵਿਚ ਉਦੋ ਹੀ ਲਾਲ ਬਣਦਾ ਹੈ ਜਦੋਂ ਉਸ ਤੋਂ ਕੋਈ ਕੀਮਤੀ ਚੀਜ਼ ਜਾਂ ਰਿਸ਼ਤਾ ਹਮੇਸ਼ਾਂ ਲਈ ਖੁੱਸ ਜਾਂਦਾ ਹੈ ਤੇ ਫਿਰ ਮਨੁੱਖੀ ਮਨ ਉਸਦਾ ਵਿਕਲਪ ਲੱਭਦਾ ਉਸੇ ਤਰਾਂ ਦੇ ਕਿਸੇ ਹੋਰ ਰਿਸ਼ਤੇ ਜਾਂ ਵਸਤੂ ਨਾਲ ਸਾਂਝ ਬਣਾਉਣੀ ਚਾਹੁੰਦਾ ਹੈ,ਤੇ ਸਿਮਰਨ ਦਾ ਚੰਗਾਪਣ,ਦਇਆ ਤੇ ਇਨਸਾਨੀਅਤ ਇਸ ਸ਼ੱਕ ਦੇ ਘੇਰੇ ਵਿਚ ਆ ਜਾਂਦੀ ਹੈ ਕਿ ਜੇਕਰ ਉਸਦਾ ਪਿਤਾ ਜਿਉਦਾਂ ਹੁੰਦਾ ਫਿਰ ਵੀ ਉਹ ਉਸ ਬਜੁæਰਗ ਨੂੰ ਆਪਣੇ ਬਾਪ ਦੇ ਰੂਪ ਵਿਚ ਦੇæਖਦੀ ,ਕਹਾਣੀ ਹੋਰ ਵੀ ਵਧੀਆ ਬਣ ਜਾਣੀ ਸੀ ਜੇਕਰ ਉਸਦਾ ਪਿਤਾ ਵੀ ਜਿਉਦਾ ਹੁੰਦਾ ਤੇ ਬਰਾਬਰ ਬੈਠਾ ਹੁੰਦਾ ,ਪਰ ਨਿੱਜੀ ਤੌਰ ਤੇ ਮੈਨੁੰ ਇਹ ਕਹਾਣੀ ਸਰਬੋਤਮ ਕਹਾਣੀ ਲੱਗਦੀ ਹੈ ਕਿਉਕਿ ਇਨਸਾਨੀਅਤ ਦਾ ਇਕ ਲਾਲ ਖੂਨ ਦਿਖਾਉਣ ਦੀ ਕੋਸ਼ਿਸ਼ ਹੈ ਚਾਹੇ ਉਹ ਕਿਸੇ ਨਾ ਕਿਸੇ ਢੰਗ ਨਾਲ ਨਿੱਜੀ ਲੋੜਾਂ ਜਾ ਥੁੜਾਂ ਨਾਲ ਜੁੜਿਆ ਹੋਇਆ ਹੈ,ਕਹਾਣੀ ਯਥਾਰਥਵਾਦੀ ਹੈ ਤੇ ਅੱਜ ਦੇ ਯੁੱਗ ਦੇ ਪਰਵਾਰਕ ਰਿਸ਼ਤਿਆਂ ਦੀ ਟੁੱਟ-ਭੱਜ ਤੇ ਮਾਪਿਆਂ ਦੇ ਬੱਚਿਆ ਵੱਲੋਂ ਤੇ ਬੱਚਿਆਂ ਦੇ ਮਾਪਿਆ ਵੱਲੋਂ ਹੋਏ ਸੋæਸ਼ਣ ਦਾ ਇਕ ਅੱਖਾਂ ਨਮ ਕਰਨ ਵਾਲਾ ਚਿਤਰਨ ਪੇਸ਼ ਕਰਦੀ ਹੈ ।ਜਦੋਂ ਹਰ ਮਨੁੱਖ ਦੀ ਮਨੋਦਿਸ਼ਾਂ ਕਈ ਪਾਸਿਆ ਤੋਂ ਹਿਟ ਹੋ ਰਹੀ ਹੈ ਉਹ ਸਮਾਜਿਕ ਵੀ ਹਨ,ਮਾਨਸਿਕ ਵੀ ਹਨ ਤੇ ਆਰਥਿਕ ਵੀ ਹਨ,ਕਈ ਵਾਰ ਅਸੀ ਚਾਹੁੰਦੇ ਹੋਏ ਵੀ ਕਿਸੇ ਲੋੜਵੰਦ ਦੀ ਮਦਦ ਤੋਂ ਪਾਸਾ ਵੱਟ ਲੈæਦੇ ਹਾ ਕਿAਕਿ ਉਪਰ ਲਿਖੇ ਹਲਾਤ ਹੋਣ ਕਰਕੇ ਅਸੀ ਚਾਹੁੰਦੇ ਹੋਏ ਵੀ ਮਦਦ ਨਹੀਂ ਕਰ ਸਕਦੇ ਪਰ ਅਸਲ ਵਿਚ ਇਹ ਹਲਾਤ ਅੱਜ ਦੇ ਮੁਕਾਬਲੇ ਭਰੇ ਤੇ ਪਦਾਰਥਵਾਦੀ ਯੁੱਗ ਦੀ ਦੇਣ ਹਨ।
ਅਸਲ ਵਿਚ ਜ਼ੋਰਾਵਰ ਸਿੰਘ ਬਾਂਸਲ ਦੀ ਇਸ ਕਿਤਾਬ ਦੀਆ ਸਭ ਕਹਾਣੀਆਂ ਹੀ ਚਰਚਾ ਕਰਨਯੋਗ ਹਨ,ਉਸ ਕੋਲ ਸ਼ਬਦਾਵਲੀ ਦੀ ਕਮੀ ਨਹੀਂ ਹੈ ਤੇ ਹਰ ਇਕ ਕਹਾਣੀ ਵਿਚ ਉਸ ਵੱਲੋਂ ਕੀਤੇ ਵਿਖਿਆਨ ਪਾਠਕਾਂ ਦਾ ਧਿਅਨ ਮੱਲੋ-ਮੱਲੀ ਖਿੱਚਦੇ ਹਨ । ਜਿਵੇ ਕਹਾਣੀ ‘ਸ਼ਾਬਸ਼ ਬੇਟਾ’ ਵਿਚ ‘ਕੁਦਰਤ ਦਾ ਨਿਯਮ ਹੈ ਕਿ ਹਰ ਸ਼ੈਅ ਨੂੰ ਵੱਧਣ-ਫੁੱਲਣ ਲਈ ਖੁੱਲ੍ਹੀ ਹਵਾ ਦੀ ਲੋੜ ਹੁੰਦੀ ਹੈ,ਚਾਹੇ ਉਹ ਰੁੱਖ ਹੋਵੇ ਜਾਂ ਮਨੁੱਖ’ ਕਹਾਣੀ ‘ਮਹਿਕ’ ਵਿਚ ‘ਜਦ ਇਨਸਾਨ ਦੇ ਅੰਦਰ ਦਾ ਮੌਸਮ ਪੱਤਝੜ ਵਿਚ ਹੋਵੇ ਤਾਂ ਸਾਰੇ ਜ਼ਮਾਨੇ ਦੀਆਂ ਬਹਾਰਾਂ ਵੀ ਉਸਦਾ ਮਨ ਨਹੀਂ ਮੋਹ ਸਕਦੀਆਂ’ ‘ਸੱਧਰਾਂ’ ਕਹਾਣੀ ਵਿਚ ‘ਅੱਜ ਜਦੋਂ ਮੈ ਘਰ ਆਇਆ ਤਾਂ ਕਿੰਨੀ ਉਦਾਸੀ,ਕਿੰਨਾ ਹਨੇਰਾ ਸੀ ਸ਼ਾਇਦ ਬਿਜਲੀ ਚਲੀ ਗਈ ਸੀ ਪਰ ਬੁਝਿਆ ਦਿਲਾਂ ਨੂੰ ਰੋਸ਼ਨੀ ਕਰਨ ਦੀ ਜਾਂਚ ਹੀ ਨਹੀਂ ਰਹੀ ਸੀ’ ‘ਵਾਰਿਸ’ਕਹਾਣੀ ਵਿਚ ‘ਬਿਨਾਂ ਸੁਆਦ ਦੇ ਜੀਣਾ ਜਾਣੀ ਜੂਨ ਭੋਗਣ ਵਾਲੀ ਗੱਲ ਏ’ । ਉਸਦੀਆਂ ਕਹਾਣੀਆਂ ਇਕ ਵਧੀਆ ਸਮਾਜ ਸਿਰਜਣ ਦੀ ਸਮੱਰਥਾ ਰੱਖਦੀਆਂ ਹਨ,ਤੇ ਬਹੁਤੀਆ ਕਹਾਣੀਆ ਪੜ੍ਹਦਿਆਂ ਇੰਝ ਲੱਗਦਾ ਹੈ ਜਿਵੇ ਉਹ ਖੁਦ ਇਹਨਾਂ ਹਲਾਤਾਂ ਵਿਚੋæ ਲੰਘਿਆ ਹੋਵੇ ,ਵਧੀਆ ਇਨਸਾਨ ਹੋਣ ਕਰਕੇ ਉਹ ਪਾਤਰਾਂ ਦੇ ਸਿਰ ਤੇ ਖੜਾ ਦਿਖਾਈ ਦਿੰਦਾ ਹੈ ਹਰ ਇਕ ਕਹਾਣੀ ਨੂੰ ਪੌਜੇਟਿਵ ਕਰਦਾ ਹੈ ਬੇਸ਼ਕ ਇਹ ਅਸਲ ਲਾਈਫ ਵਿਚ ਹਮੇਸ਼ਾਂ ਨਹੀਂ ਹੁੰਦਾ। ਪਰ ਇਹ ਸਭ ਕੁਝ ਉਹ ਜਾਣ-ਬੁੱਝਕੇ ਕਰਦਾ ਦਿਖਾਈ ਦਿੰਦਾ ਹੈ ਤਾਂ ਕਿ ਇਕ ਵਧੀਆ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ, ਹਰ ਇਕ ਦੀਆ ਇਸ਼ਾਵਾਂ ਪੂਰੀਆ ਹੋਣ, ਤਾਂ ਹੀ ਤਾਂ ਲੱਗਦਾ ਹੈ ਕਿ ਉਹ ਦਿਲ ਤੋਂ ਲਿਖਦਾ ਹੈ ਹਰ ਕਹਾਣੀ,ਉਹ ਪਾਤਰ ਨੂੰੁ ਬਹੁਤਾ ਤੜਫਦਾ ਨਹੀਂ ਦੇਖ ਸਕਦਾ ਤੇ ਬਹੁਤੀ ਵਾਰ ਉਸਦਾ ਪੱਖ ਪੂਰਦਾ ਕਹਾਣੀ ਦੇ ਅਖੀਰ ਵੱਲ ਵੱਧਦਾ ਹੈ,ਮੈਂ ਉਸਦੇ ਇਸ ਕਹਾਣੀ ਸੰਗ੍ਰਹਿ ‘ਤਰੇੜਾਂ’ ਨੂੰ ਸਹਿਤ ਜਗਤ ਵਿਚ ਜੀ ਆਇਆ ਆਖਦਾ ਹਾਂ । ਸਹਿਤ ਤੇ ਸੰਸਾਰਿਕ ਸਮਾਜ ਨੂੰ ਉਸਤੋਂ ਹੋਰ ਬਹੁਤ ਵੱਡੀਆਂ ਆਸਾਂ ਹਨ,ਤੇ ਉਮੀਦ ਹੈ ਕਿ ਉਹ ਕਹਾਣੀ ਸੰਸਾਰ ਨਾਲ ਨਿਆਂ ਕਰਦਾ ਨਵੇਂ ਰਾਹ ਪੈਦਾ ਕਰੇਗਾ,ਜਿਸ ਤੇ ਆਉਣ ਵਾਲੇ ਕਹਾਣੀਕਾਰ ਚੱਲਣਾ ਪਸੰਦ ਕਰਨਗੇ