ਪੁਸਤਕ-ਚਰਚਾ
ਆਪਣੀ ਜ਼ਿੰਦਗੀ ਵਿੱਚ ਵਿਚ ਆਏ ਮਨੁੱਖੀ ਬੁਰਜਾਂ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ ਪ੍ਰੋਮਨਜੀਤ ਸਿੰਘ ਸਿੱਧੂ ਦੀ ਪੁਸਤਕ ‘ਨਿੱਕੇ-ਵੱਡੇ ਬੁਰਜ’
(ਚਰਚਾ ਕਰਤਾ-ਬਲਜਿੰਦਰ ਸੰਘਾ,
ਕਿਤਾਬ ਦਾ ਨਾਮ -ਨਿੱਕੇ-ਵੱਡੇ ਬੁਰਜ
ਲੇਖਕ- ਪ੍ਰੋæਮਨਜੀਤ ਸਿੰਘ ਸਿੱਧੂ
ਪ੍ਰਕਾਸ਼ਕ – ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ
ਬੇਸ਼ਕ ਪ੍ਰੋæਮਨਜੀਤ ਸਿੰਘ ਸਿੱਧੂ ਆਪਣੇ ਆਪ ਨੂੰ ਕਦੇ ਵੀ ਲੇਖਕਾਂ ਦੀ ਸ੍ਰੇਣੀ ਵਿਚ ਖੜ੍ਹਾ ਨਹੀਂ ਕਰਦੇ ਤੇ ਪਿਛਲੇ ਇਕ ਦਹਾਕੇ ਮੈਂ ਇਹ ਹੀ ਸੁਣਦਾ ਆ ਰਿਹਾ ਹਾਂ। ਮੇਰੇ ਅਨੁਸਾਰ ਉਹ ਸਹੀ ਵੀ ਹਨ। ਜੇਕਰ ਉਹਨਾਂ ਦੇ ਜੀਵਨ ਦੇ ਤਕਰੀਬਨ ਪੌਣੀ ਸਦੀ ਦੇ ਨੇੜੇ-ਤੇੜੇ ਜੀਵਨ ਤੇ ਧਿਆਨ ਮਾਰੀਏ ਤਾਂ ਪਹਿਲੀ ਕਿਤਾਬ ‘ਵੰਨ ਸਵੰਨ’ ਦੂਸਰੀ ਕਿਤਾਬ ‘ਮੇਰੀ ਪੱਤਰਕਾਰੀ ਦੇ ਰੰਗ’ ਤੇ ਤੀਸਰੀ ‘ਨਿੱਕੇ ਵੱਡੇ ਬੁਰਜ’ ਉਹਨਾਂ ਦੇ ਪੌਣੀ ਸਦੀ ਦਾ ਸਫਰ ਤਹਿ ਕਰਨ ਤੋਂ ਤਕਰੀਬਨ 5 ਸਾਲ ਬਾਅਦ ਆਈਆਂ ਹਨ। ਕਿਉਂਕੇ ਉਹਨਾਂ ਦਾ ਜਨਮ 12 ਅਪ੍ਰੈਲ 1927 ਨੂੰ ਮੋਗਾ ਜ਼ਿਲੇ ਦੇ ਪਿੰਡ ਹਿੰਮਤਪੁਰਾ ਵਿਚ ਹੋਇਆ ਤੇ ਇਸ ਪੌਣੀ ਸਦੀ ਦੇ ਸਫਰ ਵਿਚ ਉਹਨਾਂ ਨੇ ਪਤਾਲ ਤੋ ਅਸਮਾਨ ਤੱਕ ਦੇ ਸਭ ਉਤਰਾ-ਚੜ੍ਹਾ ਹੰਢਾਏ ਤੇ ਦੇਖੇ, ਪਰ ਕਦੇ ਆਪਣੀ ਮੜਕ, ਬੜਕ ਤੇ ਰੜਕ ਨੂੰ ਅੱਖੋ ਪਰੋਖੇ ਨਹੀਂ ਕੀਤਾ, ਜੋ ਕਿਹਾ ਉਹ ਕੀਤਾ ਤੇ ਜੋ ਕੀਤਾ ਉਸਦਾ ਬਣਦਾ ਕ੍ਰੈਡਿਟ ਵੀ ਆਪਣੇ ਹਿੱਸੇ ਲਿਆ। ਇਹ ਮੈਂ ਤਾਂ ਲਿਖ ਰਿਹਾ ਹਾਂ ਕਿਉਕਿ ਜਦੋਂ ਮੈਂ ਉਹਨਾਂ ਬਾਰੇ ਅਧਿਐਨ ਕੀਤਾ ਤਾਂ ਇਹ ਤਸਵੀਰ ਮੇਰੇ ਜਿਹਨ ਵਿਚ ਆਪਣੇ ਆਪ ਉਤਰਦੀ ਚਲੀ ਗਈ। ਪਰ ਇਸ ਵਿਚ ਅਰਬਾਂ ਦੀ ਦੁਨੀਆਂ ਦੇ ਦੋ ਮਨੁੱਖ ਸ਼ਾਮਲ ਨਹੀਂ ਉਹ ਹਨ ਡਾæ ਮਹਿੰਦਰ ਸਿੰਘ ਹੱਲਣ ਅਤੇ ਜਸਵੰਤ ਸਿੰਘ ਗਿੱਲ ਜੋ ਪ੍ਰੋæ ਮਨਜੀਤ ਸਿੰਘ ਸਿੱਧੂ ਵਾਂਗ ਹੀ ਮਨੁੱਖ ਨਹੀਂ ਸੰਸਥਾਂ ਦੇ ਬਰਾਬਰ ਹਨ ਤੇ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕਨੇਡਾ ਦੇ ਸ਼ਹਿਰ ਕੈਲਗਰੀ ਦੀ ਹਰ ਸੰਸਥਾਂ ਦੇ ਬਾਨੀਆਂ ਵਿਚ ਸ਼ਾਮਿਲ ਹਨ ਤੇ ਇਕ ਦੂਸਰੇ ਦੇ ਹਰ ਕੰਮ ਵਿਚ ਪੂਰਕ ਹਨ । ਇਸੇ ਕਰਕੇ ਇਹ ਤਿੱਕੜੀ ਦੇ ਨਾਮ ਨਾਲ ਮਸ਼ੂਹੂਰ ਹਨ ਤੇ ਇਸ ਸ਼ਹਿਰ ਨਾਲ ਵਾਹ-ਵਾਸਤਾ ਰੱਖਣ ਵਾਲਾ ਹਰ ਪੰਜਬੀ ਹੀ ਨਹੀਂ ਬਲਕਿ ਹੋਰ ਲੋਕ ਵੀ ਇਸ ਬਾਰੇ ਭਲੀਭਾਂਤ ਜਾਣੂ ਹਨ। ਸਵ: ਇਕਬਾਲ ਅਰਪਨ ਜਿਸਨੇ 1999 ਵਿਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਭਵਨ ਉਸਾਰਿਆ ਇਹ ਇਸਦੇ ਮੁੱਖ ਪਿਲਰ ਹਨ। ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਜੀ ਨਾਲ ਜਦੋਂ ਇਹ ਤਿੰਨ ਸ਼ਖਸ਼ੀਅਤਾਂ ਪੰਜਾਬੀ ਲਿਖਾਰੀ ਸਭਾ ਕੈਲਗਰੀ,ਕੈਨੇਡਾ ਦੀ ਮਾਸਿਕ ਮਟਿੰਗ ਵਿਚ ਲੱਗਭੱਗ ਸਦੀ ਦੇ ਸਫਰ ਦੇ ਨੇੜੇ ਹੋਣ ਦੇ ਬਾਵਜ਼ੂਦ ਵੀ ਸੁਟਿਡ-ਬੂਟਿਡ ਹੋਕੇ ਆਉਦੀਆਂ ਹਨ ਤਾਂ ਭਾਈ ਵੀਰ ਸਿੰਘ ਦੀ ਕਵਿਤਾ ‘ਸਮਾਂ’ ਦਾ ਸਮਾਂ ਵੱਟਾ ਬੰਨ੍ਹੇ ਟੱਪਣਾ ਭੁੱਲਕੇ ਰੁਕਿਆ ਹੋਇਆ ਮਹਿਸੂਸ ਹੁੰਦਾ ਹੈ।
ਪ੍ਰੋæਮਨਜੀਤ ਸਿੰਘ ਜਿਹਨਾਂ ਨੇ ਆਪਣੀ ਬਚਪਨ ਦੀ ਪੜਾਈ ਜਿਲਾ ਮੋਗਾ ਦੇ ਪੱਤੋ ਹੀਰਾ ਸਿੰਘ ਸਕੂਲ ਤੋਂ ਕੀਤੀ ਤੇ ਫਿਰ 1946 ਤੋਂ 1948 ਤੱਕ ਬ੍ਰਜਿੰਦਰਾ ਕਾਲਜ ਫਰੀਦਕੋਟ ਦੇ ਵਿਦਿਆਰਥੀ ਅਤੇ ਵਿਦਿਆਾਥੀ ਯੂਅਨੀਅਨ ਦੇ ਪ੍ਰਧਾਨ ਰਹੇ ਅਤੇ ਬਾਅਦ ਵਿਚ ਬ੍ਰਜਿੰਦਰਾ ਕਾਲਜ ਵਿਚ ਅਰਥ-ਸ਼ਾਸ਼ਤਰ ਵਿਭਾਗ ਦੀ ਬਤੌਰ ਇਕ ਦਹਾਕੇ ਤੋਂ ਵੀ ਜ਼ਿਆਦਾ ਅਰਸਾ ਅਗਵਾਈ ਕੀਤੀ ਤੇ ਕੁਝ ਵਰ੍ਹੇ ਲੁਧਿਆਣਾ ਅਤੇ ਮੁਕਤਸਰ ਦੇ ਕਾਲਜਾਂ ਵਿਚ ਵੀ ਇਹ ਵਿਸ਼ਾਂ ਪੜ੍ਹਾਇਆ। ਇਸੇ ਕਰਕੇ ਪੋਬ੍ਰਹਮਜਗਦੀਸ਼ ਸਿੰਘ ਉਹਨਾਂ ਨੂੰ ਬਰਜਿੰਦਰਾ ਕਾਲਜ ਦੀ ਟਕਸਾਲ ਦਾ ਲੇਖਕ ਆਖਦੇ ਹਨ ।
ਕਿਤਾਬ ‘ਨਿੱਕੇ ਵੱਡੇ ਬੁਰਜ’ ਜਿਸਦੇ ਨਾਮ ਤੋਂ ਹੀ ਸਿੱਧ ਹੁੰਦਾ ਹੈ ਕਿ ਇਸ ਵਿਚ ਕੁਝ ਬਹੁਤ ਵੱਡੀਆਂ ਸਖਸ਼ੀਅਤਾਂ ਹਨ ਤੇ ਕੁਝ ਵੱਡੀਆਂ ਤਾਂ ਹਨ ਪਰ ਉਹਨਾਂ ਦਾ ਵਾਹ ਇਸ ਪੁਸਤਕ ਦੇ ਲੇਖਕ ਪ੍ਰੋæਮਨਜੀਤ ਸਿੰਘ ਸਿੱਧੂ ਨਾਲ ਜ਼ਿਆਦਾ ਰਿਹਾ ਹੈ ਤੇ ਇਸੇ ਕਰਕੇ ਇਸ ਪੁਸਤਕ ਦਾ ਭਾਗ ਹਨ। ਜਿਹਨਾਂ ਨਾਲ ਲੇਖਕ ਦਾ ਸਰਕਾਰੀ ਹਾਈ ਸਕੂਲ ਪੱਤੋ ਹੀਰਾ ਸਿੰਘ ਜ਼ਿਲ੍ਹਾ ਮੋਗਾ ਦੇ ਸਕੂਲ ਵਿਚ ਪੜ੍ਹਨ ਤੋਂ ਲੈਕੇ 1988 ਵਿਚ ਕਨੇਡਾ ਅਉਣ ਤੇ ਫਿਰ ਕਨੇਡਾ ਦੇ ਜੀਵਨ ਦਾ ਅਨੰਦ ਮਾਣਦਿਆਂ, ਪੱਤਰਕਾਰੀ ਕਰਦਿਆਂ ਵਾਹ-ਵਾਸਤਾ ਪਿਆ, ਸੋ ਇਹ ਤਕਰੀਬਨ ਇਕ ਸਦੀ ਦੇ ਬਰਾਬਰ ਸਫ਼ਰ ਵਿਚ ਆਈਆ ਸਖਸ਼ੀਅਤਾ ਅਤੇ ਉਹ ਕਿਸ ਮੋੜ ਤੇ ਕਿਵੇ ਇਹਨਾਂ ਦੇ ਸਫਰ ਵਿਚ ਆਈਆਂ ਇਸ ਬਾਰੇ ਜਾਣਕਾਰੀ ਭਰਪੂਰ ਸਬਦ-ਚਿੱਤਰ ਹਨ। ਇਸ ਕਿਤਾਬ ਨੂੰ ਪੜਦਿਆਂ ਜਿੱਥੇ ਉਹਨਾਂ ਸ਼ਖ਼ਸ਼ੀਤਆਂ ਬਾਰੇ ਜਾਣਕਾਰੀ ਮਿਲਦੀ ਹੈ ਉੱਥੇ ਹੀ ਪ੍ਰੋæਮਨਜੀਤ ਸਿੰਘ ਸਿੱਧੂ ਦੀ ਸ਼ਖਸੀਅਤ ਕੀ ਹੈ ਤੇ ਨਿੱਕੇ-ਵੱਡੇ ਬੁਰਜ ਰੂਪੀ ਸਖਸ਼ੀਅਤਾਂ ਨਾਲ ਇਸ ਬੁਰਜ ਦਾ ਵਾਹ-ਵਾਸਤਾ ਕਿੱਦਾ ਪਿਆ ਜਾਂ ਜ਼ਿੰਦਗੀ ਦੇ ਕਿਸ ਮੋੜ ਤੇ ਪਿਆ ਤੇ ਜ਼ਿੰਦਗੀ ਦੇ ਕਿਸ ਐਗਲ ਤੋਂ ਪਿਆ ਇਸ ਬਾਰੇ ਵੀ ਭਰਭੂਰ ਜਾਣਕਾਰੀ ਹੈ। ਉਹਨਾਂ ਨੇ ਸਕੂਲ ਵਿਚ ਪੜ੍ਹਨ ਸਮਂੇ ਬਾਰੇ ਇਸ ਕਿਤਾਬ ਦੀ ਇਕ ਸ਼ਖਸ਼ੀਅਤ ਕਾਮਰੇਡ ਰੁਲਦੂ ਖਾਂ ਬਾਰੇ ਲਿਖਿਆ ਹੈ ਕਿ ਮੈਂ ‘1942 ਤੋਂ 1944 ਵਿਚ ਸਰਕਾਰੀ ਸਕੂਲ ਪੱਤੋ ਹੀਰਾ ਸਿੰਘ ਵਿਚ ਪੜ੍ਹਦਾ ਸੀ ਤੇ ਬੋਰਡਿੰਗ ਹਾਊਸ ਵਿਚ ਰਹਿੰਦਾ ਸੀ ,ਕਾਮਰੇਡ ਰੁਲਦੂ ਖਾਂ ਹੱਥ ਵਿਚ ਇਕ ਝੋਲਾ ਲਈ ਜਿਸ ਵਿਚ ਕੁਝ ਅਖ਼ਬਾਰ ਤੇ ਪੈਫਲਿਟ ਹੋਇਆ ਕਰਦੇ ਸਨ ਸਾਨੂੰ ਮਿਲਣ ਆਇਆ ਕਰਦੇ ਸਨ(ਪੰਨਾ 88), ਅਜੀਤ ਸਿੰਘ ਪੱਤੋ ਬਾਰੇ ਲਿਖਦੇ ਹਨ ਕਿ ‘ਪਹਿਲੀ ਵਾਰ ਅਜੀਤ ਸਿੰਘ ਪੱਤੋ ਨੇ ਘਰ ਦੇ ਬਣਾਏ ਹੋਏ ਹੰਢਣਸਾਰ ਖੱਦਰ ਦਾ ਸੂਟ ਸਿਵਾ ਕੇ ਪਹਿਨ ਲਿਆ ਤੇ ਉਸਦੀ ਦੇਖਾ-ਦੇਖੀ ਹੋਰ ਵਿਦਿਆਰਥੀਆਂ ਨੇ ਵੀ ਤੇ ਮੈਂ ਵੀ ਸੂਸੀ ਦਾ ਕਮੀਜ਼-ਪਜ਼ਾਮਾ ਸਿਵਾ ਕੇ ਟੌਹਰ ਨਾਲ ਪਹਿਨ ਲਿਆ ਤੇ ਦੇਖਦਿਆਂ-2 ਇਹ ਸੂਸੀ ਦੇ ਕੱਪੜੇ ਪਹਿਨਣੇ ਪਂੇਡੂ ਸਕੂਲਾਂ ਵਿਚ ਇਕ ਫੈਸ਼ਨ ਬਣ ਗਿਆ।’ ਇਸ ਗੱਲ ਤੋਂ ਇਸ਼ਾਰਾਂ ਹੁੰਦਾ ਹੈ ਕਿ ਫੈਸ਼ਨ ਕਿੱਦਾ ਹੋਦ ਵਿਚ ਆAੁਂਦੇ ਗਏ ਤੇ ਸਮਾਜ ਵਿਚ ਵੱਡੀ ਪਹਿਰਰਾਵੇ ਦੀ ਤਬਦੀਲੀ ਦਾ ਕਾਰਨ ਬਣੇ ਜਾਂ ਬਣਦੇ ਰਹਿੰਦੇ ਹਨ। ਇਸ ਕਿਤਾਬ ਵਿਚ 30 ਮਨੁੱਖੀ ਬੁਰਜਾਂ ਬਾਰੇ ਸ਼ਬਦ-ਚਿੱਤਰ ਹਨ ਜਿਹਨਾਂ ਵਿਚ ਰਾਜਨੀਤਕ, ਲੇਖਕ, ਸਮਾਜ-ਸੇਵੀ, ਪੱਤਰਕਾਰ ਅਤੇ ਸਿੱਖਿਆ ਖੇਤਰ ਨਾਲ ਜੁੜੇ ਹੋਏ ਮਨੁੱਖ ਹਨ। ਇਸ ਤੋਂ ਪ੍ਰੋæ ਮਨਜੀਤ ਸਿੰਘ ਸਿੱਧੂ ਦੀ ਜਿੰæਦਗੀ ਦੇ ਵਿਸ਼ਾਲ ਘੇਰੇ ਦਾ ਗਿਆਨ ਵੀ ਹੁੰਦਾ ਹੈ ਤੇ ਉਹਨਾਂ ਮਨੁੱਖਾਂ ਬਾਰੇ ਜਾਣਕਾਰੀ ਵੀ ਮਿਲਦੀ ਹੈ, ਜਿਹਨਾਂ ਇਨਸਾਨਾਂ ਬਾਰੇ ਵਿਸਥਾਰ ਨਾਲ ਪ੍ਰੋæਮਨਜੀਤ ਸਿੰਘ ਸਿੱਧੂ ਨੇ ਆਪਣੇ ਵਾਹ-ਵਾਸਤੇ ਤੇ ਮੇਲ ਜੋਲ ਨੂੰ ਬਿਆਨ ਕੀਤਾ ਹੈ। ਉਹ ਇਹਨਾਂ ਸ਼ਖਸੀਅਤਾਂ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਦੇਣ ਵਿਚ ਸਫਲ ਹੈ। ਜਿਵੇ ਪ੍ਰੋæਸੁਰਿੰਦਰ ਸਿੰਘ ਨਰੂਲਾ, ਗਿਆਨੀ ਜ਼ੈਲ ਸਿੰਘ, ਦੇਵਿੰਦਰ ਸਤਿਆਰਥੀ, ਬਲਵੰਤ ਗਾਰਗੀ, ਬਾਈ ਜਗਤ, ਇਕਬਾਲ ਅਰਪਨ, ਨਿੰਦਰ ਘੁਗਆਣਵੀ, ਤਾਰਾ ਸਿੰਘ ਹੇਅਰ, ਭਗਵੰਤ ਸਿੰਘ ਰੰਧਾਵਾ, ਨਿਰੰਜਣ ਤਸਨੀਮ, ਪ੍ਰੋæਪ੍ਰੀਤਮ ਸਿੰਘ, ਕਾਮਰੇਡ ਰੁਲਦੂ ਖਾਂ, ਜਗਜੀਤ ਸਿੰਘ ਚੌਹਾਨ ਅਤੇ ਹਰਪ੍ਰਕਾਸ਼ ਜਨਾਗਲ।
ਪੋæ ਮਨਜੀਤ ਸਿੰਘ ਸਿੱਧੂ 1946 ਤੋਂ 1948 ਤੱਕ ਫਰੀਦਕੋਟ ਦੇ ਬਰਜਿੰਦਰਾ ਕਾਲਜ ਦੇ ਵਿਦਿਆਰਥੀ ਸਨ। ਇਸ ਸਮੇਂ ਦੀ ਉੱਥਲ-ਪੁੱਥਲ ਬਾਰੇ ਸਭ ਹੀ ਜਾਣਦੇ ਹਨ ਕਿ 1947 ਦੀ 15 ਅਗਸਤ ਨੂੰ ਦੇਸ ਅਜ਼ਾਦ ਹੋਇਆ ਤੇ ਉਹ ਉਸ ਸਮੇਂ ਇਸ ਕਾਲਜ ਦੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਸਨ। ਜੋ ਦੋ ਵਿਦਿਆਰਥੀ ਉਸ ਸਮੇਂ ਉਹਨਾਂ ਨੇ ਹੜ੍ਹਤਾਲ ਤੇ ਬਿਠਾਏ ਉਹਨਾਂ ਵਿਚ ਇਕ ਅੱਜ ਦੇ ਕਾਂਗਰਸੀ ਨੇਤਾ ਜਗਮੀਤ ਸਿੰਘ ਬਰਾੜ ਦਾ ਪਿਤਾ ਗੁਰਮੀਤ ਸਿੰਘ ਸੀ ਜੋ ਬਾਅਦ ਵਿਚ ਪੰਜਾਬ ਦਾ ਮੰਤਰੀ ਬਣਿਆ। ਇਸ ਗੱਲ ਨੂੰ ਲਿਖਣ ਦਾ ਮਤਲਬ ਇਹ ਹੈ ਕਿ ਵਿਦਿਆਰਥੀ ਜੀਵਨ ਵਿਚ ਹੀ ਉਹਨਾਂ ਇਹ ਸਿੱਖ ਲਿਆ ਸੀ ਕਿ ਰਾਜਨੀਤਕ ਲੋਕਾਂ ਨੂੰ ਰਾਜਨੀਤੀ ਨਾਲ ਕਿਵੇ ਹੈਡਲ ਕਰਨਾ ਹੈ ਤੇ ਇਸੇ ਕਰਕੇ ਉਹ ਹਰ ਮੋਰਚੇ ਵਿਚ ਸਫਲ ਰਹੇ ਤੇ ਸਭ ਮੰਗਾਂ ਸਮੇਂ ਦੀ ਸਰਾਕਰ ਨੇ ਪ੍ਰਵਾਨ ਕੀਤੀਆਂ । ਉਹਨਾਂ ਨੇ ਕਾਲਜ ਟੀਚਰਾਂ ਨੂੰ ਹੱਕ ਲੈਕੇ ਦੇਣ ਵਿਚ ਮੁੱਖ ਭੂਮਿਕਾ ਅਦਾ ਕੀਤੀ ।
ਬਲਵੰਤ ਗਾਰਗੀ ਬਾਰੇ ਉਹ ਲਿਖਦੇ ਹਨ ਕਿ ਉਸਦੀ ਪ੍ਰਤਿਭਾ ਵਿਚ ਹੀ ਨਾਟਕ ਛੁਪਿਆ ਹੋਇਆ ਸੀ। ਉਹ ਦੇਖਣ ਵਿਚ ਲਟ-ਖਟ ਸੀ। ਉਸਦੀਆਂ ਅੱਖਾਂ ਵਿਚ ਚਮਕ ਤੇ ਚੰਚਲਤਾ ਦੀ ਝਲਕ ਸੀ। ਉਸਦਾ ਬਾਣੀਆ ਦੀ ਗਰਗ ਗੋਤ ਨੂੰ ਗਾਰਗੀ ਵਿਚ ਬਦਲ ਲੈਣਾ ਆਪਣੇ ਆਪ ਵਿਚ ਇਕ ਨਾਟਕੀਆ ਅੰਦਾਜ਼ ਹੀ ਤਾਂ ਸੀ। ਬਾਈ ਜਗਤ ਸਿੰਘ ਬਾਰੇ ਉਹ ਲਿਖਦੇ ਹਨ ਕਿ ਉਹਨਾਂ ਦੇ ਪਿਤਾ ਸ਼ਬਹਾਦਰ ਸਿੰਘ ਧਾਰੀਵਾਲ ਵੀ ਇੱਕ ਅਜ਼ਾਦੀ ਘੁਲਾਟੀਏ ਸਨ। ਉਹਨਾਂ ਨੇ ਜੈਤੋ ਦੇ ਮੋਰਚੇ ਵਿਚ ਕੈਦ ਕੱਟੀ ਸੀ ਤੇ ਸੁੰਤਰਤਾ ਸੈਲਾਨੀ ਦੀ ਪੈਨਸ਼ਨ ਵੀ ਮਿਲਦੀ ਸੀ। ਉਹਨਾਂ ਦੀ ਤਸਵੀਰ ਮੋਗਾ ਦੇ ਦੇਸ਼ ਭਗਤ ਹਾਲ ਵਿਚ ਦੇਸ਼ ਭਗਤਾਂ ਦੇ ਨਾਲ ਲੱਗੀ ਹੋਈ ਹੈ। ਇਕਬਾਲ ਅਰਪਨ ਬਾਨੀ ਪੰਜਾਬੀ ਲਿਖਾਰੀ ਸਭਾ ਕੈਲਗਰੀ ਬਾਰੇ ਉਹ ਲਿਖਦੇ ਹਨ ਕਿ ਉਹ ਨੇਕੀ ਅਤੇ ਬਦੀ ਵਿਚਕਾਰ ਜਾਰੀ ਜੰਗ ਦਾ ਇਕ ਸੱਚਾ ਸਿਪਾਸਲਾਰ ਸੀ। ਭਗਵੰਤ ਸਿੰਘ ਰੰਧਾਵਾ ਬਾਰੇ ਉਹ ਦੱਸਦੇ ਹਨ ਸਰਦਾਰ ਭਗਵੰਤ ਸਿੰਘ ਰੰਧਾਵਾ ਮੁਕਤਸਾਰ ਦੀ ਇਕ ਮੁਅੱਜਜ਼ ਹਸਤੀ ਹਨ। ਉਹ ਕਾਲਜ ਵਿਚ ਅਕਸਰ ਹੀ ਆਪਣੇ ਮਿੱਤਰ ਸਖਮੁੰਦਰ ਸਿੰਘ ਸਿੱਧੂ ਨੂੰ ਮਿਲਣ ਆਇਆ ਕਰਦੇ ਸਨ। ਇਸ ਤਰ੍ਹਾਂ ਰਫਤਾ-ਰਫਤਾ ਉਹਨਾਂ ਨਾਲ ਮੇਰੀ ਜਾਣ-ਪਛਾਣ ਹੋਈ ਤੇ ਵੱਧਦੀ ਗਈ ਤੇ 1990 ਵਿਚ ਕੈਲਗਰੀ ਵਿਚ ਉਹਨਾਂ ਨਾਲ ਫੇਰ ਮਿਲਾਪ ਹੋਇਆ ਤੇ ਵਧਦਾ ਗਿਆ। ਇਸ ਨੂੰ ਬਿਆਨ ਕਰਨ ਦਾ ਮੇਰਾ ਮਤਲਬ ਇਹ ਹੀ ਹੈ ਉਹ ਬਹੁਤ ਸਾਰੇ ਸੱਜਣਾਂ ਨਾਲੋ ਵਿਛੜੇ ਤੇ ਫਿਰ ਜ਼ਿੰਦਗੀ ਦੇ ਲੰਬੇ ਸਫਰ ਦੌਰਾਨ ਦਹਾਕਿਆਂ ਬਾਅਦ ਫਿਰ ਮਿਲੇ। ਇਸੇ ਕਰਕੇ ਉਹਨਾਂ ਦੀ ਸ਼ਖਸ਼ੀਅਤ ਨਾਲ ਨਿਆਂ ਕਰਦੇ ਹੋਏ ਉਹਨਾਂ ਨੂੰ ਇਸ ਕਿਤਾਬ ਵਿਚ ਨਿੱਕੇ-ਵੱਡੇ ਬੁਰਜਾ ਦਾ ਨਾਮ ਦਿੱਤਾ ਹੈ। ਜਗਜੀਤ ਸਿੰਘ ਚੌਹਾਨ ਨਾਲ ਆਪਣਾ ਵਾਹ-ਵਾਸਤਾ ਦੱਸਦੇ-ਦੱਸਦੇ ਉਹ ਉਹਨਾਂ ਦੇ ਜੀਵਨ ਦੀ ਸਾਰੀ ਝਲਕ ਦਿਖਾ ਜਾਂਦੇ ਹਨ,ਕਿAਕਿ ਪ੍ਰੋæਮਨਜੀਤ ਸਿੰਘ ਸਿੱਧੂ ਉਹਨਾਂ ਨੂੰ ਮਿਲਦੇ ਰਹੇ ਹਨ ਤੇ ਕਈ ਵਾਰ ਉਹਨਾਂ ਦੀ ਰਹਾਇਸ਼ ਤੇ ਵੀ ਰਹੇ। ਆਹਮਣੋ-ਸਾਹਮਣੇ ਬੈਠ ਕੇ ਵਿਚਾਰਾਂ ਵੀ ਕੀਤੀਆ ਤੇ ਖੁੱਲੀਆਂ ਗੱਲਾਂ ਵੀ ਕੀਤੀਆ। ਇਸ ਤਰ੍ਹਾਂ ਬੜੇ ਰੋਚਕਲੇ,ਸੀਰੀਅਸ ਤੇ ਥੋੜੇ ਸ਼ਬਦਾਂ ਵਿਚ ਹੀ ਬਹੁਤ ਕੁਝ ਦੱਸ ਗਏ।
ਸੂਫੀ ਗਾਇਕ ਬਰਕਤ ਸਿੱਧੂ, ਜੋਗਿੰਦਰ ਸਿੰਘ ਬੈਂਸ, ਡਾæ ਰਾਜ ਪੰਨੂ, ਗਿਆਨ ਸਿੰਘ ਬਸਰਾ, ਗੁਰਦਿਆਲ ਸਿੰਘ ਬਰਾੜ, ਸਵਾਤੀ ਐਡੀਸਨ ਫਰਨੈਂਡੋ, ਅਜੀਤ ਸਿੰਘ ਪੱਤੋ, ਕਾਮਰੇਡ ਅਜੀਤ ਸਿੰਘ, ਹਰਦੇਵ ਸਿੰਘ ਡਾਲਾ, ਦਲੀਪ ਸਿੰਘ ਗਿੱਲ ਪ੍ਰਿੰਸੀਪਲ, ਗੁਰਚਰਨ ਸਿੰਘ ਐਮæਐਲ਼ਸੀæ, ਬਸੰਤ ਸਿੰਘ ਮੋਗਾ, ਮੁਕਤਸਰ ਦੇ ਭਾਈ ਕਰਨੈਲ ਸਿੰਘ ਅਤੇ ਹੈਰੀ ਸੋਹਲ ਬਾਰੇ ਉਹਨਾਂ ਦੇ ਸਬਦ-ਚਿੱਤਰ ਪੜ੍ਹਕੇ ਇਹ ਅਹਿਸਾਸ ਆਪਣੇ ਆਪ ਹੋ ਜਾਂਦਾ ਹੈ ਕਿ ਪ੍ਰੋæ ਮਨਜੀਤ ਸਿੰਘ ਸਿੱਧੂ ਅਸਲ ਵਿਚ ਇਕ ਲੇਖਕ, ਸਹੀ ਰਾਜਨੀਤਕ ਗੁਣਾ ਦੇ ਧਾਰੀ, ਗੰਭੀਰ ਪਰ ਗਿਆਨਵਾਨ ਪੱਤਰਕਾਰ, ਇਕ ਵਧੀਆ ਦੋਸਤੀ ਦੇ ਮਹਿਣੇ ਤੇ ਇਨਸਾਨੀਅਤ ਸਭ ਕੁਝ ਤਕਰੀਬਨ ਇਕ ਸਦੀ ਤੋਂ ਆਪਣੇ-ਆਪ ਵਿਚ ਸਾਂਭੀ ਬੈਠੇ ਹਨ। ਜਿਸਨੂੰ ਉਹਨਾਂ ਨੇ ਸ਼æੁਰੂ ਦੀ ਪੱਤਰਕਾਰੀ ਤੋਂ ਲੈਕੇ ਉੱਪਰ ਲਿਖੀਆ ਤਿੰਨ ਕਿਤਾਬਾਂ ਰਾਹੀ ਸਹਿਤ ਦੀ ਝੋਲੀ ਪਾਇਆ ਹੈ, ਜੋ ਕੋਈ ਹੋਰ ਮਨੁੱਖ ਨਹੀਂ ਕਰ ਸਕਦਾ ਸੀ।
ਜਿਸ ਸ਼ਖਸ਼ੀਅਤ ਬਾਰੇ ਦੱਸਣਾ ਸ਼ੁਰੂ ਕਰਦੇ ਹਨ ਪਾਠਕ ਦੇ ਦਿਮਾਗ ਵਿਚ ਪੂਰੇ ਇਲਾਕੇ ਦੀ ਤਸਵੀਰ ਵੀ ਘੁੰਮਣ ਲੱਗਦੀ, ਜਿਵੇਂ ਇਕ ਉਦਾਹਰਨ ਦੇਵਿੰਦਰ ਸਤਿਆਰਥੀ ਬਾਰੇ ਲਿਖੇ ਲੇਖ ਵਿਚੋਂ ਦੇ ਰਿਹਾ ਹਾਂ ‘ਉਹ ਆਲਾ ਸਿੰਘ ਦੇ ਵਸਾਏ ਨਿੱਕੇ ਜਿਹੇ ਕਸਬੇ ਭਦੋੜ ਦੇ ਜੰਮਪਲ ਸਨ। ਜਿੱਥੇ ਫੂਲਵੰਸ਼ੀ ਸਰਦਾਰਾਂ ਦੀ ਮਾਲਕੀ ਸੀ, ਭਦੌੜੀਏ ਸਰਦਾਰਾਂ ਦੇ 84 ਪਿੰਡ ਸਨ, ਭਦੋੜ ਦੇ ਆਲੇ ਦੁਆਲੇ ਰੇਤਲੇ ਟਿੱਬੇ, ਜੰਡ, ਕਰੀਰ, ਮਲੇæ ਤੇ ਝਾੜੀਆਂ ਸਨ’ ਸੋ ਇਹ ਪੜ੍ਹਦਿਆਂ ਸਾਰੇ ਉਸ ਇਲਾਕੇ ਦੀ ਤਸਵੀਰ ਜਿਹਨ ਵਿਚ ਆਪ ਮੁਹਾਰੇ ਉਤਰਨ ਲੱਗਦੀ ਹੈ। ਜਿਸ ਤੋਂ ਉਹਨਾਂ ਦੇ ਪਰੋੜ੍ਹ ਲੇਖਕ ਹੋਣ ਦਾ ਪਤਾ ਲੱਗਦਾ ਹੈ। ਚਾਹੇ ਉਹ ਨਿਰੰਜਣ ਤਸਨੀਮ ਬਾਰੇ ਲਿਖੇ ਸਬਦ-ਚਿੱਤਰ ਵਿਚ ਆਪਣੇ ਬਾਰੇ ਦੱਸਦੇ ਹਨ ਕਿ ‘ਉਸ ਸਮੇਂ ਮੈਨੂੰ ਸਹਿਤ ਵਿਚ ਉੱਕਾ ਹੀ ਦਿਲਚਸਪੀ ਨਹੀਂ ਸੀ, ਸਮਾਜਿਕ ਅਤੇ ਸਮੂਹਕ ਸਰੋਕਾਰਾਂ ਵੱਲ ਵਧੇਰੇ ਰੁਚਿਤ ਸੀ,ਇਸੇ ਲਈ ਟਰੇਡ ਯੂਨੀਅਨ ਪਾਲੇਟਿਕਸ ਵਿਚ ਵਧੇਰੇ ਸਮਾਂ ਗੁਜ਼ਾਰ ਦਿੱਤਾ’ ਪਰ ਇੰਝ ਲੱਗਦਾ ਹੈ ਕਿ ਪਿੰ੍ਰਸੀਪਲ ਪ੍ਰੀਤਮ ਸਿੰਘ ਹੋਰਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਇਹ ਇਨਸਾਨ ਇਕ ਦਿਨ ਸਹਿਤ ਤੇ ਹੋਰ ਖੇਤਰਾਂ ਵਿਚ ਵੀ ਮੱਲਾਂ ਮਾਰੇਗਾ, ਇਸੇ ਕਰਕੇ ਬ੍ਰਜਿੰਦਰਾ ਕਾਲਜ ਫਰੀਦਕੋਟ (ਪੰਜਾਬ) ਦੀ ਗੁਪਤ ਰੀਪੋਰਟ ਵਿਚ ਉਹਨਾਂ ਨੇ ਲਿਖਿਆ ‘ਏ ਮੈਨ ਆਫ ਦੀ ਪਾਰਟਸ’ ਇਸਦਾ ਅਰਥ ਹੈ ਕਈ ਯੋਗਤਾਵਾਂ ਵਾਲਾ ਮਨੁੱਖ। ਸੋ ਇਸ ਤਰਾਂ ਪ੍ਰੋæ ਮਨਜੀਤ ਸਿੰਘ ਸਿੱਧੂ ਦਾ ਰਿਟਾਇਰਮੈਟ ਤੋਂ ਬਾਅਦ ਤੇ ਕਨੇਡਾ ਦੀ ਧਰਤੀ ਤੇ ਆਕੇ ਸੁਹਿਰਦ ਪੱਤਰਕਾਰ ਤੇ ਤਿੰਨ ਕਿਤਾਬਾਂ ਦਾ ਲੇਖਕ ਬਣ ਜਾਣਾ ਉਹਨਾਂ ਦੀਆਂ ਯੋਗਤਾਵਾਂ ਦਾ ਹੀ ਇਕ ਹਿੱਸਾ ਹੈ। ਇਸ ਕਿਤਾਬ ਦਾ ਨਾਮ ਤੇ ਸ਼ਖਸ਼ੀਅਤਾਂ ਬਾਰੇ ਸਿਰਲੇਖ ਦਿਲ ਨੂੰ ਟੁੰਬਦੇ ਤੇ ਬਿਲਕੁਲ ਢੁੱਕਵੇ ਹਨ , 12ਅਪ੍ਰੈਲ 2012 ਨੂੰ 85 ਸਾਲਾਂ ਦੇ ਹੋ ਰਹੇ ਪੋæਮਨਜੀਤ ਸਿੰਘ ਸਿੱਧੂ ਇਕ ਲੰਬੇ ਸਫਰ ਦੇ ਪਾਂਧੀ ਹਨ ਤੇ ਅਜੇ ਵੀ ਉਹਨਾਂ ਨੂੰ ਆਪਣੇ ਇਸ ਸਫਰ ਦਾ ਇਕ-ਇਕ ਪਲ ਯਾਦ ਹੈ। ਮੈਂ ਆਸ ਕਰਦਾ ਹਾਂ ਕਿ ਉਹ ਆਪਣੀ ਸਵੈ-ਜੀਵਨੀ ਵੀ ਸਹਿਤ ਦੀ ਝੋਲੀ ਪਾਉਣਗੇ ਜੋ ਨਵੇ ਆਉਣ ਵਾਲੇ ਲੇਖਕਾਂ ਤੇ ਬੁੱਧੀਜੀਵੀਆਂ ਲਈ ਇਕ ਸਹਿਤਕ ਖਜ਼ਾਨਾਂ ਹੋਵੇਗਾ।