ਬਲਜਿੰਦਰ ਸੰਘਾ – ਪੰਜਾਬੀ ਲਿਖ਼ਾਰੀ ਸਭਾ ਕੈਲਗਰੀ (ਰਜਿ) ਦੀ ਜੂਨ ਮਹੀਨੇ ਦੀ ਮੀਟਿੰਗ 17 ਜੂਨ , 2012 ਦਿਨ ਐਤਵਾਰ ਨੂੰ ਕੋਸੋ ਹਾਲ ਕੈਲਗਰੀ ਵਿਚ ਦਿਨ ਦੇ ਠੀਕ ਦੋ ਵਜੇ ਤੋਂ ਸ਼ਾਮ ਦੇ ਪੰਜ ਵਜੇ ਤੱਕ ਹੋਵੇਗੀ। ਜਿਸ ਵਿਚ, ਕਹਾਣੀਆਂ, ਕਵਿਤਾਵਾਂ, ਗੀਤ ਗਜ਼ਲਾਂ ਅਤੇ ਉਸਾਰੂ ਅਲੋਚਨਾ ਅਤੇ ਹੋਣ ਸਾਹਿਤਕ ਰੰਗਾਂ ਤੋਂ ਇਲਾਵਾ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਵੱਲੋ ਲੇਖਿਕਾ ਗੁਰਚਰਨ ਕੌਰ ਥਿੰਦ ਨੂੰ ਉਹਨਾਂ ਦਾ ਚਿੱਤਰ ਭੇਂਟ ਕੀਤਾ ਜਾਵੇਗਾ ਅਤੇ ਸਭਾ ਵੱਲੋਂ ਕਰਵਾਏ ਜਾ ਚੁੱਕੇ ਬੱਚਿਆਂ ਦੇ ਪੰਜਾਬੀ ਬੋਲਣ ਦੇ ਮੁਕਾਬਲੇ ਦੀ ਡੀ ਵੀ ਡੀ ਦੀਆਂ ਕਾਪੀਆਂ ਵੀ ਉੱਪਲਬੱਧ ਹੋਣੀਗੀਆਂ। ਸਾਹਿਤ ਨਾਲ ਰਾਬਤਾ ਰੱਖਣ ਵਾਲੇ ਕੈਲਗਰੀ ਨਿਵਾਸੀਆਂ ਅਤੇ ਦੁਰੋਂ-ਨੇੜਿਓ ਉਸ ਦਿਨ ਕੈਲਗਰੀ ਵਿਚ ਪੁਹੰਚੇ ਸਭ ਸਾਹਿਤਕਾਰ ਸਾਥੀਆਂ ਨੂੰ ਸਭਾ ਵੱਲੋਂ ਇਸ ਪ੍ਰੋਗਾਰਮ ਵਿਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਚੇਤੇ ਰਹੇ ਕਿ ਲੇਖਿਕਾ ਗੁਰਚਰਨ ਕੌਰ ਥਿੰਦ ਪੰਜ ਕਿਤਾਬਾਂ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਜਿਸ ਵਿਚ ਤਿੰਨ ਕਾਹਣੀ ਸੰਗ੍ਰਿਹ, ਇਕ ਨਾਵਲ ਅਤੇ ਇਕ ਵਾਰਤਕ ਦੀ ਕਿਤਾਬ ਸ਼ਾਮਿਲ ਹੈ। ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਸਭਾ ਅਤੇ ਥਿੰਦ ਪਰਿਵਾਰ ਵੱਲੋਂ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਮਹਿੰਦਰਪਾਲ ਐਸ ਪਾਲ ਨਾਲ 403-880-1677 ਜਾਂ ਜਨਰਲ ਸਕੱਤਰ ਬਲਜਿੰਦਰ ਸੰਘਾ ਨਾਲ 403-680-3212 ਤੇ ਸਪੰਰਕ ਕੀਤਾ ਜਾ ਸਕਦਾ ਹੈ।